Latest News

ਕੀ ਤੁਸੀਂ ਜਾਣਦੇ ਹੋ ਸਰ੍ਹੋਂ ਦੇ ਤੇਲ ਦੇ ਇਹ ਫਾਇਦੇ?

April 06, 2015 09:36 PM

 
ਸਰ੍ਹੋਂ ਦਾ ਤੇਲ ਨਾ ਸਿਰਫ ਖਾਣਾ ਬਣਾਉਣ ਦੇ ਕੰਮ ਆਉਂਦਾ ਹੈ ਸਗੋਂ ਇਸ ਦੀ ਵਰਤੋਂ ਕਈ ਪ੍ਰਕਿਰਿਆਵਾਂ 'ਚ ਵੀ ਕੀਤੀ ਜਾਂਦੀ ਹੈ। ਸਰ੍ਹੋਂ ਦੇ ਤੇਲ 'ਚ ਵਿਟਾਮਿਨ ਈ, ਪ੍ਰੋਟੀਨ ਅਤੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਸਾਬਿਤ ਹੁੰਦੇ ਹਨ। ਇਸ 'ਚ ਕੈਲਸ਼ੀਅਮ ਅਤੇ ਕੁਦਰਤੀ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ 

ਸਰ੍ਹੋਂ ਦੇ ਤੇਲ ਦੀ ਵਰਤੋਂ ਮਾਲਿਸ਼ ਲਈ ਕੀਤੀ ਜਾਂਦੀ ਹੈ ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਖੂਨ ਸੰਚਾਰ, ਮਾਸਪੇਸ਼ੀਆਂ ਨੂੰ ਤਾਕਤਵਾਰ ਬਣਾਉਣ ਅਤੇ ਚਮੜੀ ਲਈ ਫਾਇਦੇਮੰਦ ਹੁੰਦਾ ਹੈ। 
ਸਰ੍ਹੋਂ ਦੇ ਤੇਲ 'ਚ ਅਜਿਹੇ ਐਂਟੀ ਬੈਕਟੀਰੀਅਲ ਤੱਤ ਮੌਜੂਦ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਕਈ ਰੋਗਾਂ ਤੋਂ ਰਾਹਤ ਦਿਵਾਉਣ 'ਚ ਮਦਦ ਕਰਦੇ ਹਨ। ਜਦੋਂ ਭੋਜਨ ਦੇ ਮਾਧਿਅਮ ਨਾਲ ਸਰ੍ਹੋਂ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹ ਤਾਂ ਇਹ ਪੇਟ ਸੰਬੰਧਤ ਸਾਰੇ ਰੋਗਾਂ ਤੋਂ ਰਾਹਤ ਦਿਵਾਉਣ 'ਚ ਮਦਦ ਕਰਦਾ ਹੈ। 
ਸਰ੍ਹੋਂ ਦੇ ਤੇਲ ਦੀ ਨਿਯਮਿਤ ਆਧਾਰ 'ਤੇ ਵਰਤੋਂ ਕੀਤੀ ਜਾਵੇ ਤਾਂ ਇਹ ਮਾਈਗ੍ਰੇਨ ਦੇ ਦਰਦ ਤੋਂ ਰਾਹਤ ਦੇਣ 'ਚ ਬਹੁਤ ਮਹੱਤਵਪੂਰਨ ਸਾਬਿਤ ਹੁੰਦਾ ਹੈ।
ਸਰ੍ਹੋਂ ਦਾ ਤੇਲ ਚਮੜੀ ਲਈ ਵੀ ਲਾਭਦਾਇਦ ਹੁੰਦਾ ਹੈ ਇਹ ਚਮੜੀ 'ਚ ਰੁੱਖੇਪਣ ਨੂੰ ਖਤਮ ਕਰਦਾ ਹੈ ਅਤੇ ਚਮੜੀ 'ਤੇ ਕੋਈ ਸੱਟ ਲੱਗਣ 'ਤੇ ਇਸ ਦੀ ਵਰਤੋਂ ਕਰ ਸਕਦੇ ਹੋ। 
ਸਰ੍ਹੋਂ ਦੇ ਤੇਲ 'ਚ ਮੌਜੂਦ ਫੈਟੀ ਐਸੀਡ੍ਰਸ ਇਸ ਨੂੰ ਬਹੁਤ ਵਧੀਆ ਵਾਈਟਲਾਈਜਰ ਬਣਾਉਂਦੇ ਹਨ ਜੋ ਸਾਡੇ ਵਾਲਾਂ ਨੂੰ ਪੋਸ਼ਣ ਦੇਣ ਦੇ ਨਾਲ-ਨਾਲ ਵਾਲਾਂ ਨੂੰ ਸਿਲਕੀ ਬਣਾਉਂਦੇ ਹਨ ਵਾਲਾਂ ਦਾ ਝੜਣਾ ਘੱਟ ਹੋ ਜਾਂਦਾ ਹੈ ਅਤੇ ਵਾਲ ਸਿਲਕੀ ਅਤੇ ਸਾਫਟ ਬਣਦੇ ਹਨ।
ਇਹ ਦੰਦਾਂ ਅਤੇ ਮਸੂੜਿਆਂ ਦੇ ਨਾਲ-ਨਾਲ ਰੋਗ ਪ੍ਰਤੀਰੋਧਕ ਪ੍ਰਣਾਲੀ ਨੂੰ ਤਾਕਤਵਾਰ ਬਣਾਉਂਦਾ ਹੈ। ਲੋਕ ਖਾਂਸੀ-ਜ਼ੁਕਾਮ, ਅਸਥਮਾ ਤੋਂ ਪੀੜਤ ਹੁੰਦੇ ਹਨ ਉਨ੍ਹਾਂ ਲਈ ਸਰ੍ਹੋਂ ਦਾ ਤੇਲ ਬਹੁਤ ਹੀ ਆਰਾਮਦਾਇਦ ਅਸਰ ਪਾਉਂਦਾ ਹੈ।

Have something to say? Post your comment

Share DAP FM on  
php and html code counter Total Visitors