Latest News

ਬਾਰਸ਼ ਦੇ ਮੌਸਮ 'ਚ ਇਹ ਫੱਲ ਕਰ ਦਿੰਦੇ ਹਨ ਰੋਗਾਂ ਦੀ ਛੁੱਟੀ

June 24, 2015 11:27 AM

 
 

ਬਾਰਸ਼ ਦਾ ਮੌਸਮ ਆ ਗਿਆ ਹੈ ਸਾਡੇ ਦੇਸ਼ 'ਚ ਕਈ ਹਿੱਸੇ ਮੀਂਹ ਨਾਲ ਤਰਬਤਰ ਹਨ। ਬਾਰਸ਼ ਦੇ ਮੌਸਮ 'ਚ ਇੰਨਫੈਕਸ਼ਨ ਰੋਗਾਂ ਦੇ ਹੋਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਅਜਿਹੇ 'ਚ ਸਿਹਤਮੰਦ ਗੁਣਾਂ ਨਾਲ ਭਰਪੂਰ ਮੌਸਮੀ ਫੱਲਾਂ ਨਾਲ ਅਸੀਂ ਕਈ ਤਰ੍ਹਾਂ ਦੇ ਰੋਗਾਂ ਤੋਂ ਆਪਣਾ ਬਚਾਅ ਕਰ ਸਕਦੇ ਹਾਂ ਅਤੇ ਇਸ ਮੌਸਮ ਦਾ ਭਰਪੂਰ ਆਨੰਦ ਲੈ ਸਕਦੇ ਹਾਂ। ਆਓ ਜਾਣਦੇ ਹਾਂ ਬਾਰਸ਼ 'ਚ ਆਉਣ ਵਾਲੇ ਫੱਲਾਂ ਦੇ ਕੁਝ ਫਾਇਦਿਆਂ ਬਾਰੇ 
ਆੜੂ- ਮੰਨਿਆ ਜਾਂਦਾ ਹੈ ਕਿ ਆੜੂ 'ਚ ਸਰੀਰ 'ਚ ਰੋਗ ਨੂੰ ਖਤਮ ਕਰਨ ਦੀ ਸਮਰਥਾ ਹੈ। ਇਸ ਫੱਲ ਦਾ ਰਸ ਕਈ ਤਰ੍ਹਾਂ ਦੇ ਸੁਖਮ ਜੀਵਾਂ ਦੀ ਇੰਨਫੈਕਸ਼ਨ ਤੋਂ ਬਚਾਅ ਕਰਦਾ ਹੈ। ਆੜੂ ਦੇ ਸਵੇਨ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ।
ਜਾਮੁਨ- ਜਾਮੁਨ 'ਚ ਫਾਸਫੋਰਸ ਵਰਗੇ ਤੱਤ ਹੁੰਦੇ ਪਾਏ ਜਾਂਦੇ ਹਨ। ਇਸ 'ਚ ਕੋਲੀਨ ਅਤੇ ਫੋਲਿਕ ਐਸਿਡ ਵੀ ਭਰਪੂਰ ਮਾਤਰਾ 'ਚ ਹੁੰਦਾ ਹੈ। ਪਤਾਲਕੋਟ ਦੇ ਆਦਿਵਾਸੀ ਮੰਨਦੇ ਹਨ ਕਿ ਜਾਮੁਨ ਦੇ ਸੇਵਨ ਨਾਲ ਪੇਟ ਦੀ ਸਫਾਈ ਹੁੰਦੀ ਹੈ। ਇਹ ਮੂੰਹ ਦੇ ਸੁਆਦ ਨੂੰ ਵੀ ਠੀਕ ਕਰ ਦਿੰਦਾ ਹੈ। ਜਾਮੁਨ ਦੇ ਤਾਜੇ ਫਲ ਦੀ ਤਕਰੀਬਨ 100 ਗ੍ਰਾਮ ਮਾਤਰਾ ਨੂੰ 300 ਮਿਲੀ ਪਾਣੀ ਨਾਲ ਰਗੜੋ। ਇਸ ਦੇ ਛਿਲਕੇ ਅਤੇ ਰਸ ਕੱਢ ਕੇ ਬੀਜ਼ਾਂ ਨੂੰ ਵੱਖ ਕਰ ਲਵੋ। ਰਸ ਨੂੰ ਛਾਣ ਕੇ ਇਸ ਨੂੰ ਪੀਣ ਨਾਲ ਮੂੰਹ ਦੇ ਛਾਲੇ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਅਤੇ ਪੇਟ ਦੀ ਸਫਾਈ ਵੀ ਹੋ ਜਾਵੇਗੀ।  
ਕੇਲਾ- ਪਕੇ ਹੋਏ ਕੇਲੇ ਨੂੰ ਖਾਣ ਨਾਲ ਸਰੀਰ 'ਚ ਗਜ਼ਬ ਦੀ ਉਰਜਾ ਦਾ ਸੰਚਾਰ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਕੇਲੇ 'ਤੇ ਕਾਲਾ ਨਮਕ ਛਿੜਕ ਕੇ ਖਾਣੇ ਨਾਲ ਵੱਧ ਫਾਇਦਾ ਹੁੰਦਾ ਹੈ। ਇਸ ਨਾਲ ਪੇਟ ਦੀਆਂ ਤਸਲੀਫਾਂ 'ਚ ਆਰਾਮ ਮਿਲਦਾ ਹੈ। ਗੁੰਦਾ- ਇਸ ਦੇ ਪਕੇ ਫੱਲ 100 ਗ੍ਰਾਮ ਲੈ ਕੇ ਇੰਨੀ ਹੀ ਮਾਤਰਾ 'ਚ ਪਾਣੀ ਨਾਲ ਉਬਾਲ ਲਵੋ। ਜਦੋਂ ਪਾਣੀ ਦਾ ਚੌਥਾ ਹਿੱਸਾ ਰਹਿ ਜਾਵੇ ਤਾਂ ਉਸ ਦਾ ਸੇਵਨ ਕਰੋ। ਇਸ ਨਾਲ ਮਸੂੜਿਆਂ ਦੀ ਸੋਜ, ਦੰਦਾਂ ਦੀ ਦਰਦ ਅਤੇ ਮੂੰਹ ਦੇ ਛਾਲੇ 'ਚ ਆਰਾਮ ਮਿਲਦਾ ਹੈ। 
ਫਾਲਸਾ- ਖੂਨ ਦੀ ਕਮੀ ਹੋਣ 'ਤੇ ਫਾਲਸਾ ਦੇ ਪਕੇ ਫੱਲ ਖਾਣੇ ਚਾਹੀਦੇ ਹਨ। ਇਸ ਨਾਲ ਖੂਨ ਵੱਧਦਾ ਹੈ ਅਤੇ ਚਿਹਰੇ ਦੀਆਂ ਫੁੰਸੀਆਂ ਵੀ ਸਹੀ ਹੋ ਜਾਂਦੀਆਂ ਹਨ

Have something to say? Post your comment

Share DAP FM on  
php and html code counter Total Visitors