Latest News

ਨਵੇਂ ਆਈਫੋਨ7 'ਚ ਹੋਵੇਗਾ ਕੁਝ ਖਾਸ, 'ਜਾਦੂਈ' ਹੋਵੇਗਾ ਇਸ ਦਾ ਟਚ

June 25, 2015 07:47 PM

 
 

ਨਿਊਯਾਰਕ- ਐਪਲ ਸਮਾਰਟਫੋਨ ਦੇ ਦੀਵਾਨਿਆਂ ਦੇ ਲਈ ਇਕ ਬਹੁਤ ਹੀ ਚੰਗੀ ਖਬਰ ਹੈ। ਆਈਫੋਨ-7 'ਚ ਕੁਝ ਅਜਿਹਾ ਹੋਵੇਗਾ, ਜਿਸ ਦੀ ਕਲਪਨਾ ਕਿਸੇ ਨੇ ਨਹੀਂ ਕੀਤੀ ਹੋਵੇਗੀ। ਖਬਰ ਹੈ ਕਿ ਐਪਲ ਆਈਫੋਨ7 'ਚ ਹੋਮ ਬਟਨ ਨਹੀਂ ਹੋਵੇਗਾ। ਇਸ ਨਾਲ ਫੋਨ ਦਾ ਫਰੰਟ ਪੈਨਲ ਸਕ੍ਰੀਨ 'ਚ ਤਬਦੀਲ ਹੋ ਜਾਵੇਗਾ ਅਤੇ ਬਟਨ ਦੀ ਜਗ੍ਹਾ ਫਿੰਗਰਪ੍ਰਿੰਟ ਸੈਂਸਰ ਲਗਾਏ ਜਾਣਗੇ, ਜਿਸ ਨਾਲ ਫੋਨ ਇਕ ਦਮ ਅਨੋਖੇ ਅੰਦਾਜ਼ 'ਚ ਕੰਮ ਕਰੇਗਾ। ਡਿਜੀਟਾਈਮਸ ਸਾਈਟ ਦਾ ਦਾਅਵਾ ਹੈ ਕਿ ਐਪਲ ਦਾ ਆਈਫੋਨ ਫੋਨ7 2017 ਤੱਕ ਮਾਰਕਿਟ 'ਚ ਲਾਂਚ ਹੋਵੇਗਾ।

ਅਜਿਹੇ ਸਾਰੇ ਨਵੇਂ ਡਵੈਲਪਮੈਂਟ 'ਤੇ ਨਜ਼ਰ ਰੱਖਣ ਵਾਲੀ ਸਾਈਟ ਡਿਜੀਟਾਈਮਸ ਨੇ ਇਹ ਦਾਅਵਾ ਕੀਤਾ ਹੈ। ਐਪ ਇਨਸਾਈਡਰ ਦੀ ਖਬਰ ਨੂੰ ਸਹੀ ਮੰਨਿਆ ਜਾਵੇ ਤਾਂ ਐਪਲ ਦਾ ਇਹ ਸ਼ਾਨਦਾਰ ਫੋਨ 2017 ਤੱਕ ਲਾਂਚ ਕਰ ਦਿੱਤਾ ਜਾਵੇਗਾ। ਐਪਲ ਦੇ ਸਾਰੇ ਨਵੇਂ ਪ੍ਰਾਜੈਕਟਸ ਦੇ ਬਾਰੇ 'ਚ ਅਕਸਰ ਸਹੀ ਜਾਣਕਾਰੀ ਦੇਣ ਵਾਲੇ ਇਕ ਸੂਤਰ ਨੇ ਦੱਸਿਆ ਕਿ ਇਹ ਸੱਚ ਹੈ ਕਿ ਕੰਪਨੀ ਆਪਣੀ ਫਿਊਚਰ ਡਿਵਾਈਸੇਜ਼ ਤੋਂ ਹੋਮ ਬਟਨ ਹਟਾ ਕੇ ਨਵੀਂ ਤਕਨੀਕ ਲਿਆਉਣ ਦੇ ਕੰਮ ਕਰ ਰਹੀ ਹੈ। ਇਸ ਨਾਲ ਸੈਲਫੀ ਐਕਸਪੀਰੀਅੰਸ ਹੋਰ ਵੀ ਸ਼ਾਨਦਾਰ ਹੋ ਜਾਵੇਗਾ। ਕੁਝ ਐਕਸਪਰਟਸ ਨੇ ਵੀ ਆਈ.ਓ.ਐੱਸ.9 ਦੀ ਕੋਡਿੰਗ 'ਚ ਪਾਇਆ ਕਿ ਕੰਪਨੀ ਆਪਣੀ ਫਿਊਚਰ ਡਿਵਾਈਸ ਦੇ ਫਰੰਟ ਕੈਮਰਾ ਨੂੰ ਅਪਗ੍ਰੇਡ ਕਰਨ ਦੇ ਲਈ ਕੰਮ ਕਰ ਰਹੀ ਹੈ। 

ਐਪਲ ਆਪਣੇ ਨਵੇਂ ਫੋਨ ਦੇ ਲਈ ਟਚ ਐਂਡ ਡਿਸਪਲੇਅ ਡ੍ਰਾਈਵਰ ਇੰਟੀਗ੍ਰੇਸ਼ਨ (ਟੀ.ਡੀ.ਡੀ.ਆਈ.) ਸਿੰਗਲ ਚਿਪ ਸਾਲਿਊਸ਼ਨ ਤਕਨੀਕ 'ਤੇ ਕੰਮ ਕਰ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਡੀ.ਡੀ.ਡੀ.ਆਈ. ਸਿੰਗਲ ਚਿਪ ਸਾਲਿਊਸ਼ਨ ਤਕਨੀਕ ਇੰਟੀਗ੍ਰੇਟੇਡ ਫਿੰਗਰਪ੍ਰਿੰਟ ਸੈਂਸਰਸ ਤੋਂ ਲੈਸ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਕਦਮ ਫੋਨ ਨੂੰ ਅਲਟ੍ਰਾ ਸਲਿਮ ਅਤੇ ਡਿਸਪਲੇਅ ਨੂੰ ਅਲਟ੍ਰਾ ਨੈਰੋ ਬਣਾਉਣ ਦੇ ਲਈ ਉਠਾਇਆ ਗਿਆ ਹੈ।

Have something to say? Post your comment

Share DAP FM on  
php and html code counter Total Visitors